ਬੱਜਟ 2024

ਬੱਜਟ 2024 ਲੋਕਾਂ ਦੀ ਖਰਚਿਆਂ ਵਿੱਚ ਮਦਦ ਕਰਕੇ, ਵਧੇਰੇ ਘਰਾਂ ਨੂੰ ਹੋਰ ਤੇਜ਼ੀ ਨਾਲ ਪ੍ਰਦਾਨ ਕਰਕੇ, ਸੇਵਾਵਾਂ ਨੂੰ ਮਜ਼ਬੂਤ ਕਰਕੇ ਅਤੇ ਹੋਰ ਮਜ਼ਬੂਤ ਅਤੇ ਵਾਤਾਵਰਨ ਪੱਖੋਂ ਸਾਫ-ਸੁਥਰੀ ਆਰਥਿਕਤਾ ਦਾ ਨਿਰਮਾਣ ਕਰਕੇ ਜੀਵਨ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਵਿੱਚ ਨਿਵੇਸ਼ ਕਰਦਾ ਹੈ।

ਬੱਜਟ 2024 ਸਾਨੂੰ ਮੁਸ਼ਕਲ ਸਮਿਆਂ ਦੌਰਾਨ ਸੁਰੱਖਿਅਤ ਰੱਖਣ ਅਤੇ ਅਜਿਹੀ ਹੋਰ ਮਜ਼ਬੂਤ ਆਰਥਿਕਤਾ ਬਣਾਉਣ ਵਿੱਚ ਮਦਦ ਕਰੇਗਾ, ਜੋ ਅੱਜ ਦੀਆਂ ਵੱਡੀਆਂ ਚੁਣੌਤੀਆਂ ਨਾਲ ਨਜਿੱਠ ਕੇ ਲੋਕਾਂ ਲਈ ਕੰਮ ਕਰੇ।

ਤੁਹਾਡੇ ਲਈ ਕਾਰਵਾਈ ਕਰਨਾ

ਲੋਕਾਂ ਦੀ ਰਹਿਣ-ਸਹਿਣ ਦੇ ਖਰਚਿਆਂ ਵਿੱਚ ਮਦਦ ਕਰਨਾ

ਵਿਸ਼ਵ ਭਰ ਦੀ ਮਹਿੰਗਾਈ ਕਾਰਨ ਉੱਚੀਆਂ ਕੀਮਤਾਂ ਦੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰਨ ਲਈ, ਬੱਜਟ 2024 ਲੋਕਾਂ ਦੀਆਂ ਜੇਬਾਂ ਵਿੱਚ ਵਧੇਰੇ ਪੈਸਾ ਰੱਖਣ ਲਈ ਕਾਰਵਾਈ ਕਰਦਾ ਹੈ।

ਹੋਰ ਜਾਣੋ

ਲੋਕਾਂ ਲਈ ਵਧੇਰੇ ਘਰ, ਵਧੇਰੇ ਤੇਜ਼ੀ ਨਾਲ ਉਪਲਬਧ ਕਰਵਾਉਣਾ

ਬੀ.ਸੀ. ਨਵੇਂ ਘਰਾਂ ਨੂੰ ਵਧੇਰੇ ਤੇਜ਼ੀ ਨਾਲ ਉਪਲਬਧ ਕਰਵਾਕੇ, ਮੱਧ-ਆਮਦਨੀ ਵਾਲੇ ਘਰਾਂ ਦੀ ਸਪਲਾਈ ਵਧਾ ਕੇ, ਸੱਟੇਬਾਜ਼ੀ ਨਾਲ ਲੜ ਕੇ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਕੇ ਲੋਕਾਂ ਲਈ ਵਧੇਰੇ ਘਰ ਬਣਾਉਣ ਲਈ ਸਖਤ ਕਾਰਵਾਈ ਕਰਨਾ ਜਾਰੀ ਰੱਖ ਰਿਹਾ ਹੈ, ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੈ।

ਹੋਰ ਜਾਣੋ

ਸਿਹਤ ਸੰਭਾਲ ਅਤੇ ਉਨ੍ਹਾਂ ਸੇਵਾਵਾਂ ਨੂੰ ਮਜ਼ਬੂਤ ਕਰਨਾ, ਜਿਨ੍ਹਾਂ ‘ਤੇ ਲੋਕ ਨਿਰਭਰ ਹਨ

ਸਾਰਿਆਂ ਲਈ ਹੋਰ ਮਜ਼ਬੂਤ ਬੀ.ਸੀ. ਦਾ ਮਤਲਬ ਹੈ ਉਹਨਾਂ ਸੇਵਾਵਾਂ ਨੂੰ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਜਿਨ੍ਹਾਂ 'ਤੇ ਲੋਕ ਨਿਰਭਰ ਹਨ ਅਤੇ ਵਧਦੀ ਅਬਾਦੀ ਨੂੰ ਸਹਿਯੋਗ ਦਿੰਦੀਆਂ ਹਨ। ਬੱਜਟ 2024 ਹੈਲਥ ਕੇਅਰ, K-12 ਸਿੱਖਿਆ, ਨਿਆਂ ਅਤੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੈ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਨੂੰ ਵਧੇਰੇ ਸੰਭਾਲ ਅਤੇ ਸਹਾਇਤਾ ਦੀ ਜ਼ਰੂਰਤ ਹੈ।

ਹੋਰ ਜਾਣੋ
tradeswoman using measuring tape on lumber

ਇੱਕ ਵਧੇਰੇ ਮਜ਼ਬੂਤ, ਅਤੇ ਵਾਤਾਵਰਨ ਪੱਖੋਂ ਸਾਫ਼-ਸੁਥਰੀ ਆਰਥਿਕਤਾ ਦਾ ਨਿਰਮਾਣ ਕਰਨਾ ਜੋ ਸਾਰਿਆਂ ਲਈ ਬਿਹਤਰ ਕੰਮ ਕਰਦੀ ਹੈ

ਜਲਵਾਯੂ ਐਮਰਜੈਂਸੀਆਂ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਬਿਹਤਰ ਢੰਗ ਨਾਲ ਨਜਿੱਠਣ ਲਈ ਨਵੇਂ ਉਪਾਅ। ਬੱਜਟ 2024 ਵਾਤਾਵਰਨ ਪੱਖੋਂ ਹੋਰ ਸਾਫ-ਸੁਥਰੀ ਆਰਥਿਕਤਾ ਦਾ ਨਿਰਮਾਣ ਕਰਦਾ ਹੈ ਜੋ ਨਵੇਂ ਮੌਕੇ ਅਤੇ ਨੌਕਰੀਆਂ ਪੈਦਾ ਕਰਦੀ ਹੈ, ਕਮਿਊਨਿਟੀ ਬੁਨਿਆਦੀ ਢਾਂਚਾ ਬਣਾਉਂਦੀ ਹੈ ਅਤੇ ਉਨ੍ਹਾਂ ਚੁਣੌਤੀਆਂ ਦਾ ਹੱਲ ਕਰਦੀ ਹੈ ਜਿਨ੍ਹਾਂ ਦਾ ਲੋਕ ਇਸ ਸਮੇਂ ਸਾਹਮਣਾ ਕਰ ਰਹੇ ਹਨ।

ਹੋਰ ਜਾਣੋ