
ਅਸੀਂ ਸਾਰਿਆਂ ਲਈ ਇੱਕ ਹੋਰ ਮਜ਼ਬੂਤ ਬੀ.ਸੀ. ਦਾ ਨਿਰਮਾਣ ਕਰ ਰਹੇ ਹਾਂ

ਸਿਹਤ ਅਤੇ ਮਾਨਸਿਕ-ਸਿਹਤ ਸੰਭਾਲ
ਜਨਤਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਉਹਨਾਂ ਦੀ ਲੋੜੀਂਦੀ ਦੇਖਭਾਲ ਲੱਭਣ ਅਤੇ ਉਸ ਨਾਲ ਜੁੜੇ ਰਹਿਣ ਵਿੱਚ ਮਦਦ ਕਰਨਾ, ਜਿਸ ਵਿੱਚ ਕੈਂਸਰ ਦੀ ਸੰਭਾਲ ਵਿੱਚ ਸੁਧਾਰ ਕਰਨਾ, ਮਾਨਸਿਕ-ਸਿਹਤ ਅਤੇ ਨਸ਼ਿਆਂ ਦੀ ਲਤ ਲਈ ਸੇਵਾਵਾਂ ਦਾ ਵਿਸਤਾਰ ਕਰਨਾ ਅਤੇ ਸਿਹਤ-ਸੰਭਾਲ ਕਰਮਚਾਰੀਆਂ ਅਤੇ ਫੈਮਿਲੀ ਡਾਕਟਰਾਂ ਲਈ ਬੇਹਤਰ ਸਹਾਇਤਾ ਸ਼ਾਮਲ ਹੈ।

ਲਾਗਤਾਂ ਵਿੱਚ ਮਦਦ
ਲੋਕਾਂ ਦੇ ਖਰਚਿਆਂ ਨੂੰ ਘਟਾਉਣ ਵਿੱਚ ਮਦਦ ਕਰਨਾ ਅਤੇ ਉਹਨਾਂ ਲੋਕਾਂ ਦੀ ਵਧੇਰੀ ਸਹਾਇਤਾ ਕਰਨਾ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ, ਜਿਸ ਵਿੱਚ ਮੁਫ਼ਤ ਗਰਭ-ਨਿਰੋਧਨ, ‘ਬੀ ਸੀ ਫੈਮਿਲੀ ਬੈਨੇਫਿਟ’ ਵਿੱਚ ਵਾਧਾ ਅਤੇ ਇੱਕ ਨਵਾਂ ਆਮਦਨੀ-ਜਾਂਚ ‘ਤੇ ਅਧਾਰਤ ‘ਰੈਂਟਰਜ਼ ਟੈਕਸ ਕ੍ਰੈਡਿਟ’ ਸ਼ਾਮਲ ਹੈ, ਜੋ 80% ਤੋਂ ਵੱਧ ਕਿਰਾਏਦਾਰ ਪਰਿਵਾਰਾਂ ਦੀ ਮਦਦ ਕਰੇਗਾ।

ਕਿਫ਼ਾਇਤੀ ਅਤੇ ਪਹੁੰਚਯੋਗ ਰਿਹਾਇਸ਼ਾਂ
ਕਿਰਾਏ ‘ਤੇ ਰਹਿਣ ਵਾਲੇ ਲੋਕਾਂ, ਇੰਡੀਜਨਸ (ਮੂਲਵਾਸੀ) ਲੋਕਾਂ, ਅਤੇ ਮੱਧ-ਆਮਦਨੀ ਵਾਲੇ ਪਰਿਵਾਰਾਂ ਲਈ ਵਧੇਰੇ ਘਰਾਂ ਦੇ ਨਾਲ, ਅਤੇ ਬੇਘਰੀ ਨਾਲ ਨਜਿੱਠਣ ਲਈ ਨਵੀਆਂ ਕਾਰਵਾਈਆਂ ਦੇ ਨਾਲ, ਬੀ.ਸੀ. ਦੇ ਇਤਿਹਾਸ ਵਿੱਚ ਤਿੰਨ ਸਾਲਾਂ ਦੇ ਸਭ ਤੋਂ ਵੱਡੇ ਨਿਵੇਸ਼ ਨਾਲ ਲੋਕਾਂ ਨੂੰ ਘਰ ਦਵਾਉਣ ਲਈ ਕਾਰਵਾਈ ਕਰਨਾ।

ਸੁਰੱਖਿਅਤ ਅਤੇ ਸਿਹਤਮੰਦ ਕਮਿਊਨਿਟੀਆਂ
ਲੋਕਾਂ ਅਤੇ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਲਈ ਕਨੂੰਨੀ ਲਾਗੂਕਰਨ ਅਤੇ ਦਖਲਅੰਦਾਜ਼ੀ (ਇੰਟਰਵੈਨਸ਼ਨ) ਸੇਵਾਵਾਂ ਦਾ ਵਿਸਤਾਰ ਕਰਨਾ। ਸੁਰੱਖਿਅਤ ਅਤੇ ਸਿਹਤਮੰਦ ਕਮਿਊਨਿਟੀਆਂ ਦੀ ਨਿਆਂ ਤੱਕ ਬੇਹਤਰ ਪਹੁੰਚ ਬਣਾਉਣਾ ਅਤੇ ਮਾਨਸਿਕ-ਸਿਹਤ ਅਤੇ ਨਸ਼ਿਆਂ ਦੀ ਲਤ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੰਭਾਲ ਲਈ ਬੇਹਤਰ ਪਹੁੰਚ ਬਣਾਉਣ ਰਾਹੀਂ ਸਹਿਯੋਗ ਦੇਣਾ।

ਭਵਿੱਖ ਦੀਆਂ ਨੌਕਰੀਆਂ ਲਈ ਹੁਨਰ
ਬੀ.ਸੀ. ਦੀ ‘ਫਿਊਚਰ ਰੈਡੀ’ (Future Ready) ਯੋਜਨਾ ਨਾਲ ਇਹ ਯਕੀਨੀ ਬਣਾਉਣਾ ਕਿ ਸਾਰਿਆਂ ਨੂੰ ਨਵੇਂ ਹੁਨਰ ਸਿੱਖਣ ਅਤੇ ਵਧੀਆ ਤਨਖਾਹਾਂ ਵਾਲੀਆਂ ਨੌਕਰੀਆਂ ਲੈਣ ਦੇ ਮੌਕੇ ਮਿਲਣ, ਜੋ ਉਹਨਾਂ ਨੂੰ ਅਤੇ ਉਹਨਾਂ ਦੀਆਂ ਕਮਿਊਨਿਟੀਆਂ ਨੂੰ ਸਹਿਯੋਗ ਦੇਣ ਅਤੇ ਕਾਰੋਬਾਰਾਂ ਦੀ ਸਭ ਤੋਂ ਵੱਡੀ ਚੁਣੌਤੀ – ਕਾਮਿਆਂ ਦੀ ਲੋੜ, ਨੂੰ ਪੂਰਾ ਕਰਨ।

ਸਾਫ਼, ਟਿਕਾਊ ਵਿਕਾਸ
2030 ਤੱਕ CleanBC ਰੋਡਮੈਪ ‘ਤੇ ਅੱਗੇ ਵੱਧਦੇ ਹੋਏ ਅਤੇ ਜਲਵਾਯੂ ਤਬਦੀਲੀ ਲਈ ਤਿਆਰ ਕਮਿਊਨਿਟੀਆਂ ਵਿੱਚ ਨਿਵੇਸ਼ ਕਰਦੇ ਹੋਏ, ਇੱਕ ਟਿਕਾਊ ਆਰਥਕਤਾ ਬਣਾਉਣ ਲਈ ਇੰਡੀਜਨਸ ਲੋਕਾਂ ਦੇ ਸਹਿਯੋਗ ਨਾਲ ਬੀ.ਸੀ. ਦੇ ਕੁਦਰਤੀ ਸਰੋਤਾਂ ਦੀ ਦੇਖਭਾਲ ਕਰਨਾ।