hikers looking at a river

ਸਾਡੇ ਭਵਿੱਖ ਲਈ ਇੱਕ ਵਧੇਰੇ ਮਜ਼ਬੂਤ ਵਾਤਾਵਰਣ ਦਾ ਨਿਰਮਾਣ

ਸਾਡੇ ਭਵਿੱਖ ਲਈ ਇੱਕ ਵਧੇਰੇ ਮਜ਼ਬੂਤ ਵਾਤਾਵਰਣ ਦਾ ਨਿਰਮਾਣ

ਜਲਵਾਯੂ-ਸਬੰਧਤ ਆਫ਼ਤਾਂ ਜਿਸ ਵਿੱਚ ਜੰਗਲੀ ਅੱਗਾਂ, ਹੜ੍ਹ ਅਤੇ ਅੱਤ ਦੀ ਗਰਮੀ ਸ਼ਾਮਲ ਹਨ, ਨੇ ਹਾਲੀਆ ਸਾਲਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਲਈ ਚੁਣੌਤੀਆਂ ਪੇਸ਼ ਕੀਤੀਆਂ ਹਨ। ਇਨ੍ਹਾਂ ਘਟਨਾਵਾਂ ਨੇ ਬੀ ਸੀ ਲਈ ਇੱਕ ਘੱਟ ਕਾਰਬਨ ਵਾਲਾ ਭਵਿੱਖ ਨਿਸ਼ਚਿਤ ਕਰਨ ਲਈ ਇੱਕ ਸਾਂਝੀ ਕਾਰਵਾਈ ਦੀ ਲੋੜ 'ਤੇ ਇੱਕ ਵਾਰ ਫੇਰ ਜ਼ੋਰ ਦਿੱਤਾ ਹੈ।

ਬਜਟ 2022 ਵਿੱਚ ਮਜ਼ਬੂਤ ਨਿਵੇਸ਼ ਕੀਤੇ ਜਾ ਰਹੇ ਹਨ ਤਾਂ ਕਿ ਜਲਵਾਯੂ ਪਰਿਵਰਤਨ ਨਾਲ ਮੁਕਾਬਲਾ ਕੀਤਾ ਜਾ ਸਕੇ, ਹਾਲੀਆ ਆਫ਼ਤਾਂ ਤੋਂ ਬਿਹਤਰ ਢੰਗ ਨਾਲ ਪੁਨਰ-ਨਿਰਮਾਣ ਹੋ ਸਕੇ, ਅਤੇ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਪੂਰੇ ਬੀ ਸੀ ਵਿੱਚ ਲੋਕ ਅਤੇ ਭਾਈਚਾਰੇ ਭਵਿੱਖ ਵਿੱਚ ਆਉਣ ਵਾਲੀਆਂ ਜਲਵਾਯੂ-ਸਬੰਧਤ ਆਫ਼ਤਾਂ ਤੋਂ ਸੁਰੱਖਿਅਤ ਰਹਿਣ।

woman charging an electric vehicle

ਕਲੀਨ ਬੀ ਸੀ ਨਾਲ ਜਲਵਾਯੂ ਪਰਿਵਰਤਨ ਦਾ ਮੁਕਾਬਲਾ

ਤਿੰਨ ਸਾਲ ਪਹਿਲਾਂ, ਸਾਡੀ ਸਰਕਾਰ ਨੇ ਕਲੀਨ ਬੀ ਸੀ ਦਾ ਆਰੰਭ ਕੀਤਾ- ਜੋ ਕਿ ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਧ ਪ੍ਰਗਤੀਸ਼ੀਲ ਜਲਵਾਯੂ ਯੋਜਨਾ ਹੈ। ਬਜਟ 2022 ਵਿੱਚ ਅੱਜ ਦੀ ਤਾਰੀਖ਼ ਤੱਕ ਕਲੀਨ ਬੀ ਸੀ ਲਈ ਦਿੱਤੀ ਗਈ $2.3 ਬਿਲੀਅਨ ਦੀ ਮਾਲੀ ਮਦਦ ਨੂੰ ਅੱਗੇ ਤੋਰਿਆ ਗਿਆ ਹੈ ਅਤੇ ਕਲੀਨ ਬੀ ਸੀ ਲਈ ਅਤੇ 2030 ਦੇ ਰੋਡਮੈਪ ਲਈ $1 ਬਿਲੀਅਨ ਤੋਂ ਵੱਧ ਦੀ ਨਵੀਂ ਮਾਲੀ ਮਦਦ ਨਾਲ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਨਿਵੇਸ਼ ਕੀਤਾ ਗਿਆ ਹੈ, ਜਿਸ ਵਿੱਚ ਸ਼ਾਮਲ ਹੈ:

 • ਸ਼ੁੱਧ ਢੋਆ-ਢੁਆਈ
  • ਪੁਰਾਣੇ ਜ਼ੀਰੋ ਐਮਿਸ਼ਨ ਵਹੀਕਲਜ਼ 'ਤੇ ਪੀ ਐੱਸ ਟੀ ਹਟਾਉਣਾ ਅਤੇ ਨਵੇਂ ਜ਼ੈੱਡ ਈ ਵੀ 'ਤੇ ਲਗਜ਼ਰੀ ਟੈਕਸ ਦੀ ਹੱਦ ਵਿੱਚ ਵਾਧਾ ਕਰਨਾ।
  • ਜ਼ੈੱਡ ਈ ਵੀ ਚਾਰਜਿੰਗ ਢਾਂਚੇ ਅਤੇ ਜ਼ੈੱਡ ਈ ਵੀ ਤੇ ਛੋਟਾਂ।
  • ਹੋਰ ਵਧੇਰੇ ਬਾਈਕ ਲੇਨਾਂ, ਮਲਟੀ ਯੂਜ਼ ਪਾਥਵੇਅ ਅਤੇ ਹੋਰ ਢੋਆ-ਢੁਆਈ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਭਾਈਚਾਰਿਆਂ ਵਾਸਤੇ ਗ੍ਰਾਂਟਾਂ।
  • ਇੰਟਰਨਲ ਕੰਬਸਚਨ ਇੰਜਣਾਂ ਵਿੱਚ ਹਾਈਡ੍ਰੋਜਨ ਦੀ ਵਰਤੋਂ ਲਈ ਮੋਟਰ ਵਹੀਕਲਾਂ ਤੇ ਫਿਊਲ ਟੈਕਸ ਵਿੱਚ ਛੋਟ।
 • ਸ਼ੁੱਧ ਉਦਯੋਗ
  • ਸ਼ੁੱਧ ਉਦਯੋਗ ਅਤੇ ਨਵੀਨਤਾਕਾਰੀ ਲਈ ਮਾਲੀ ਮਦਦ ਜਿਸ ਵਿੱਚ ਉਦਯੋਗ ਲਈ ਕਲੀਨ ਬੀਸੀ ਪ੍ਰੋਗਰਾਮ ਦਾ ਪੱਧਰ ਵਧਾਉਣਾ ਸ਼ਾਮਲ ਹੈ।
  • ਛੋਟੇ ਕਾਰੋਬਾਰਾਂ ਲਈ ਕਲੀਨਟੈੱਕ ਨਿਵੇਸ਼ਾਂ ਵਾਸਤੇ ਵੈਂਚਰ ਕੈਪੀਟਲ ਤੱਕ ਪਹੁੰਚ ਵਿੱਚ ਸੁਧਾਰ ਕਰਨ ਲਈ ਇਕੁਇਟੀ ਟੈਕਸ ਕਰੈਡਿਟ ਵਿੱਚ ਵਾਧਾ ਕਰਨਾ।
  • ਲੋਅ-ਕਾਰਬਨ ਫਿਊਲ ਸਟੈਂਡਰਡ ਦਾ ਦਾਇਰਾ ਵਧਾ ਕੇ ਅਤੇ ਕੁਦਰਤੀ ਗੈਸ ਯੂਟੀਲਿਟੀਜ਼ ਤੇ ਐਮਿਸ਼ਨ ਦੀ ਇੱਕ ਨਵੀਂ ਹੱਦ ਮਿੱਥ ਕੇ ਲੋਅ-ਕਾਰਬਨ ਊਰਜਾ ਨੂੰ ਮਜ਼ਬੂਤ ਕਰਨਾ।
 • ਸ਼ੁੱਧ ਇਮਾਰਤਾਂ
  • ਫ਼ੌਸਿਲ ਫਿਊਲ ਹੀਟਿੰਗ ਉਪਕਰਣਾਂ ਲਈ ਪੀ ਐੱਸ ਟੀ ਵਿੱਚ ਵਾਧਾ ਕਰਨ ਦੇ ਨਾਲ ਨਾਲ ਹੀਟ ਪੰਪਾਂ ਲਈ ਪੀ ਐੱਸ ਟੀ ਵਿੱਚ ਛੋਟ ਜਿਸ ਨਾਲ ਪੇਂਡੂ ਅਤੇ ਉੱਤਰੀ ਭਾਈਚਾਰਿਆਂ ਵਿੱਚ ਹੀਟ ਪੰਪਾਂ ਨੂੰ ਹੋਰ ਕਿਫ਼ਾਇਤੀ ਬਣਾਉਣ ਲਈ ਇੱਕ ਨਵੇਂ ਪ੍ਰੋਤਸਾਹਨ ਦੇ ਖ਼ਰਚੇ ਲਈ ਮਾਲੀ ਮਦਦ ਦੇਣ ਵਿੱਚ ਸਹਾਇਤਾ ਮਿਲੇਗੀ।
  • ਐਨਰਜੀ ਐਫੀਸ਼ੈਂਸੀ ਦੇ ਉਪਾਵਾਂ ਲਈ ਪ੍ਰੋਤਸਾਹਨ ਜਾਰੀ ਰੱਖਣਾ।
  • ਮਲਟੀ-ਯੂਨਿਟ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਲਈ 5 ਪ੍ਰਤੀਸ਼ਤ ਕਲੀਨ ਬਿਲਡਿੰਗ ਟੈਕਸ ਕਰੈਡਿਟ।
 • ਸ਼ੁੱਧ ਭਾਈਚਾਰੇ ਅਤੇ ਭੂਮੀ ਅਧਾਰਤ ਗਤੀਵਿਧੀਆਂ
  • ਇੱਕ ਨਵੇਂ ਲੋਕਲ ਗਵਰਨਮੈਂਟ ਕਲਾਈਮੇਟ ਐਕਸ਼ਨ ਪ੍ਰੋਗਰਾਮ ਨਾਲ ਆਪਣੇ ਉਤਸਰਜਨ ਘਟਾਉਣ ਲਈ ਕਾਰਵਾਈ ਕਰਨ ਵਾਸਤੇ ਸਥਾਨਕ ਸਰਕਾਰਾਂ ਦੀ ਮਦਦ।
  • ਖੇਤਾਂ ਲਈ ਸਥਿਰ ਢੰਗ ਨਾਲ ਪੱਧਰ ਵਿੱਚ ਵਾਧਾ ਕਰਨ, ਬੀ ਸੀ ਦੇ ਜੰਗਲਾਂ ਨੂੰ ਮਜ਼ਬੂਤ ਕਰਨ ਅਤੇ ਇੰਡਿਜਿਨਸ ਫੌਰੈਸਟ ਬਾਇਉ ਇਕੌਨਮੀ ਪ੍ਰੋਗਰਾਮ ਦਾ ਦਾਇਰਾ ਵਧਾਉਣ ਲਈ ਨਿਵੇਸ਼ ਕਰਨਾ।
constructing a bridge over a washed out section of road

ਲੋਕਾਂ ਅਤੇ ਭਾਈਚਾਰਿਆਂ ਨੂੰ ਜਲਵਾਯੂ-ਸਬੰਧਤ ਆਫ਼ਤਾਂ ਤੋਂ ਬਚਾਉਣਾ

ਅੱਗਾਂ ਅਤੇ ਹੜ੍ਹਾਂ ਤੋਂ ਬਿਹਤਰ ਢੰਗ ਨਾਲ ਮੁੜ-ਉਸਾਰੀ ਕਰਨ ਅਤੇ ਲੋਕਾਂ ਅਤੇ ਭਾਈਚਾਰਿਆਂ ਨੂੰ ਭਵਿੱਖ ਦੀਆਂ ਜਲਵਾਯੂ ਸਬੰਧਤ ਆਫ਼ਤਾਂ ਤੋਂ ਬਚਾਉਣ ਲਈ ਅਸੀਂ $2.1 ਬਿਲੀਅਨ ਦਾ ਨਿਵੇਸ਼ ਕਰ ਰਹੇ ਹਾਂ।

ਇਸ ਵਿੱਚ ਪਿਛਲੇ ਸਾਲ ਦੇ ਹੜ੍ਹਾਂ ਅਤੇ ਜੰਗਲੀ ਅੱਗਾਂ ਤੋਂ ਮੁੜ-ਉਸਾਰੀ ਲਈ $1.5 ਬਿਲੀਅਨ, ਅਤੇ ਭਵਿੱਖ ਦੀਆਂ ਜੰਗਲੀ ਅੱਗਾਂ, ਹੜ੍ਹਾਂ ਅਤੇ ਅੱਤ ਦੀਆਂ ਮੌਸਮੀ ਘਟਨਾਵਾਂ ਲਈ ਸਾਡੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਅਤੇ ਉਨ੍ਹਾਂ ਪ੍ਰਤੀ ਕਾਰਵਾਈ ਕਰਨ ਲਈ $600 ਮਿਲੀਅਨ ਤੋਂ ਵੱਧ ਦੀ ਮਾਲੀ ਮਦਦ ਸ਼ਾਮਲ ਹੈ।

ਐਮਰਜੈਂਸੀ ਮੈਨੇਜਮੈਂਟ ਬੀ ਸੀ ਅਤੇ ਬੀ ਸੀ ਵਾਈਲਡ ਫਾਇਰ ਸਰਵਿਸ ਲਈ ਇੱਕ ਨਵੀਂ ਵੱਡੀ ਮਾਲੀ ਮਦਦ ਨਾਲ, ਬਜਟ 2022 ਰਾਹੀਂ ਆਫ਼ਤਾਂ ਪ੍ਰਤੀ ਕਾਰਵਾਈ ਕਰਨ ਲਈ ਅਤੇ ਬੀ ਸੀ ਵਾਈਲਡ ਫਾਇਰ ਸਰਵਿਸ ਲਈ ਪੂਰੇ ਸਾਲ ਲਈ ਅਗੇਤਰੇ ਕਿਰਿਆਸ਼ੀਲ ਸਰਵਿਸ ਮਾਡਲ ਲਈ ਮਦਦ ਦੇਣ ਵਾਸਤੇ ਨਵੀਆਂ ਸਹੂਲਤਾਂ ਅਤੇ ਉਪਕਰਣਾਂ ਲਈ ਮਾਲੀ ਮਦਦ ਦਿੱਤੀ ਗਈ ਹੈ।

ਅਸੀਂ ਸਥਾਨਕ ਸਰਕਾਰਾਂ ਅਤੇ ਫ਼ਸਟ ਨੇਸ਼ਨਜ਼ ਨੂੰ ਯੋਜਨਾਬੰਦੀ ਕਰਨ ਅਤੇ ਆਫ਼ਤਾਂ ਦਾ ਖ਼ਤਰਾ ਘਟਾਉਣ ਵਿੱਚ ਮਦਦ ਦੇਣ ਲਈ ਵੀ $210 ਮਿਲੀਅਨ ਮੁਹੱਈਆ ਕਰਾ ਰਹੇ ਹਾਂ ਜਿਸ ਵਿੱਚ ਫਾਇਰ ਸਮਾਰਟ ਪ੍ਰੋਗਰਾਮ, ਕਮਿਉਨਿਟੀ ਐਮਰਜੈਂਸੀ ਪ੍ਰੀਪੇਅਰਡਨੈੱਸ ਫੰਡ ਅਤੇ ਮੂਲਵਾਸੀ ਅਗਵਾਈ ਅਧੀਨ ਐਮਰਜੈਂਸੀ ਮੈਨੇਜਮੈਂਟ ਦੀਆਂ ਤਰਜੀਹਾਂ ਲਈ ਮਦਦ ਦੇਣ ਵਾਸਤੇ ਨਿਵੇਸ਼ ਰਾਹੀਂ ਅਜਿਹਾ ਕਰਨਾ ਸ਼ਾਮਲ ਹੈ।

ਅਤੇ ਇਹ ਨਿਸ਼ਚਿਤ ਕਰਨ ਲਈ ਕਿ ਅਸੀਂ ਬਦਲ ਰਹੇ ਜਲਵਾਯੂ ਦੇ ਪ੍ਰਭਾਵਾਂ ਲਈ ਤਿਆਰ ਹਾਂ, ਬਜਟ 2022 ਵਿੱਚ ਬੀ ਸੀ ਦੀ ਕਲਾਈਮੇਟ ਪ੍ਰੀਪੇਅਰਡਨੈੱਸ ਅਤੇ ਅਡੈਪਟੇਸ਼ਨ ਰਣਨੀਤੀ ਨੂੰ ਲਾਗੂ ਕਰਨਾ ਸ਼ੁਰੂ ਕਰਨ ਲਈ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਰਾਹੀਂ:

 • ਜਲਵਾਯੂ ਦੀ ਨਿਗਰਾਨੀ ਲਈ ਨੈੱਟਵਰਕਾਂ ਦਾ ਦਾਇਰਾ ਵਧਾਇਆ ਜਾਏਗਾ।
 • ਸਥਾਨਕ ਅਤੇ ਮੂਲਵਾਸੀ ਸਰਕਾਰਾਂ ਨਾਲ ਮਿਲ ਕੇ ਜਲਵਾਯੂ ਨਾਲ ਸਬੰਧਤ ਸਥਿਤੀਆਂ ਅਨੁਸਾਰ ਢਲ ਸਕਣ ਲਈ ਪਹਿਲਕਦਮੀਆਂ ਦੀ ਅਗਵਾਈ ਕੀਤੀ ਜਾਏਗੀ।
 • ਅੱਤ ਦੀ ਗਰਮੀ ਪ੍ਰਤੀ ਕਾਰਵਾਈ ਕਰਨ ਲਈ ਢਾਂਚਾ ਵਿਕਸਤ ਕੀਤਾ ਜਾਏਗਾ।
 • ਰਿਵਰ ਫੋਰਕਾਸਟ ਸੈਂਟਰ ਅਤੇ ਸੂਬਾਈ ਫਲੱਡਪਲੇਨ ਮੈਪਿੰਗ ਪ੍ਰੋਗਰਾਮ ਦਾ ਦਾਇਰਾ ਵਧਾਇਆ ਜਾਏਗਾ।
 • ਅੰਕੜੇ ਇਕੱਤਰ ਕਰਨ ਦੀ ਸਮਰੱਥਾ ਅਤੇ ਬਿਹਤਰ ਢੰਗ ਨਾਲ ਇਹ ਸਮਝਣ ਲਈ ਮੁਹਾਰਤ ਪੈਦਾ ਕੀਤੀ ਜਾਏਗੀ ਕਿ ਜਲਵਾਯੂ-ਸਬੰਧਤ ਖ਼ਤਰਿਆਂ ਨੂੰ ਕਿੱਥੇ ਤੇ ਕਿਵੇਂ ਘਟਾਉਣਾ ਹੈ।